Zorawar – ਮੈਨੂੰ ਜੋਰਾਵਰ ਬਣਾਵੇ,ਹਰ ਮੈਦਾਨ ਫਤਿਹ ਕਰਾਵੇ
ਮੈਨੂੰ ਜੋਰਾਵਰ ਬਣਾਵੇ,ਹਰ ਮੈਦਾਨ ਫਤਿਹ ਕਰਾਵੇ
ਆਮ ਦੇ ਵਿੱਚੋਂ ਚੁੱਕ ਕੇ ਮੈਨੂੰ,ਯਿਸੂ ਖਾਸ ਕਰੇਗਾ,
ਐਸਾ ਕੋਈ ਹਥਿਆਰ ਨਹੀਓ ਬਣਿਆ,ਜਿਹੜਾ ਮੈਨੂੰ ਨਾਸ਼ ਕਰੇਗਾ
*ਰੱਬ ਯਹੋਵਾ ਨਾਮ ਉਸ ਦਾ,
ਭਸਮ ਉਹ ਕਰਨੇ ਵਾਲੀ ਅੱਗ ਹੈ,
ਕਦੇ ਵੀ ਉਹ ਸੌਂਦਾ ਉਗ ਲਾਉਂਦਾ ਹੀ ਨਹੀਂ,
ਮੇਰੇ ਲਈ ਜਾਗਦਾ ਮੇਰਾ ਰੱਬ ਹੈ…..
ਰੂਹੇ ਪਾਕ ਦਾ ਜ਼ੋਰ ਉਹਦਾ,ਮੇਰੇ ਚ ਵਾਸ ਕਰੇਗਾ,
ਐਸਾ ਕੋਈ ਹਥਿਆਰ ਨਹੀਓ ਬਣਿਆ,ਜਿਹੜਾ ਮੈਨੂੰ ਨਾਸ਼ ਕਰੇਗਾ
*ਉੱਚੇ ਨੀਵੇਂ ਰਾਹ ਮੇਰੇ ਸਿੱਧੇ ਕਰਦਾ,
ਬਣਦਾ ਹੈ ਰਾਖਾ ਮੇਰੇ ਪਲ ਪਲ ਦਾ..
ਰੱਖਦਾ ਸੰਭਾਲ ਮੈਨੂੰ ਹੱਥਾਂ ਵਿੱਚ ਉਹ ,
ਫਿਕਰ ਕੋਈ ਨਾ ਮੈਨੂੰ ਕਿਸੇ ਗੱਲ ਦਾ..
ਦੁਨੀਆਂ ਲਈ ਕਮਜ਼ੋਰ ਹੋ ਗਿਆ, ਯਿਸੂ ਜੋਰ ਦਵੇਗਾ..
ਐਸਾ ਕੋਈ ਹਥਿਆਰ ਨਹੀਓ ਬਣਿਆ,ਜਿਹੜਾ ਮੈਨੂੰ ਨਾਸ਼ ਕਰੇਗਾ
*ਦੇਖਾ ਮੈਂ ਸਹਾਰਾ ਸਦਾ ਉਸ ਰੱਬ ਦਾ ,
ਹਰ ਵੇਲੇ ਰਹਿੰਦਾ ਮੇਰੇ ਕੋਲ ਕੋਲ ਜੋ
ਕੱਲਾ-ਕੱਲਾ ਜਦੋਂ ਮਹਿਸੂਸ ਕਰਾਂ ਮੈਂ..
ਉਸ ਵੇਲੇ ਬਣ ਜਾਂਦਾ ਮੇਰੀ ਢਾਲ ਉਹ
ਮੇਰੀ ਖੁਸ਼ੀ ਦਾ ਕਾਰਨ ਯਿਸ਼ੂ,ਦਿਲ ਨਾ ਉਦਾਸ ਰਹੇਗਾ..
ਐਸਾ ਕੋਈ ਹਥਿਆਰ ਨਹੀਓ ਬਣਿਆ,ਜਿਹੜਾ ਮੈਨੂੰ ਨਾਸ਼ ਕਰੇਗਾ