Mul peya si Lyrics – ਮੁਲ ਪਿਆ ਸੀ ਕੈਸਾ
ਮੁਲ ਪਿਆ ਸੀ ਕੈਸਾ ਮੁਲ ਪਿਆ ਸੀ
ਪਿਆਰ ਲਈ ਸੂਲ਼ੀ ਉੱਤੇ ਤੁਲ਼ ਗਿਆ ਸੀ
ਪਿੰਡੇ ਉੱਤੇ ਇੰਜ ਉਹਦੇ ਕੌੜੇ ਵਰਸਾਏ ਨੇਂ
ਹਾਲੀਆਂ ਨੇਂ ਜਿਵੇਂ ਓਥੇ ਹੱਲ ਚਲਾਏ ਨੇਂ
ਮੁਕਤੀ ਦੀ ਫ਼ਸਲਾਂ ਉਗਾਨ ਵਾਸਤੇ
ਜਿਵੇਂ ਉੱਤੇ ਖ਼ੂਨ ਉਹਦਾ ਢੁੱਲ ਗਿਆ ਸੀ
ਸਾਡੀ ਸੀ ਸਲੀਬ ਜਿਹੜੀ ਯਿਸੂ ਚੁੱਕ ਲਈ ਸੀ
ਪਾਪਾਂ ਦੀ ਸਜ਼ਾ ਸਾਡੀ ਉਹਦੇ ਗੱਲ ਪਈ ਸੀ
ਲਾਨਤਾਂ ਉਹ ਸਾਡੀਆਂ ਮੁਕਾਣ ਵਾਸਤੇ
ਗਲੀਆਂ ਦੇ ਖੱਖਾਂ ਵਾਂਗੂੰ ਰੁੱਲ਼ ਗਿਆ ਸੀ
ਸੂਲ਼ੀ ਉੱਤੇ ਜੰਦੜਰੀ ਨੂੰ ਕਿਲਾਂ ਚ ਪਰੋ ਕੇ
ਸਾਡੀਆਂ ਗੁਣਾਵਾਂ ਦੀਆਂ ਲਿਖਤਾਂ ਨੂੰ ਧੋ ਕੇ
ਨਵੀ ਇਕ ਜ਼ਿੰਦਗੀ ਦਿਲਾਨ ਵਾਸਤੇ
ਵਰਕਾ ਉਹ ਮੌਤ ਵਾਲਾ ਥੁੱਲ ਗਿਆ ਸੀ
